Mansa News: ਮਾਨਸਾ ਦੇ ਪਿੰਡਾਂ `ਚ ਕਿਸਾਨਾਂ ਨੇ ਵੱਖਰੀ ਮਿਸਾਲ ਕੀਤੀ ਕਾਇਮ, ਵੀਡੀਓ ਰਾਹੀਂ ਦੇਖੋ ਕਿਵੇਂ ਕਰ ਰਹੇ ਮਿਹਨਤ
Punjab Farmers Success Story: ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ।ਮਾਨਸਾ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਬਦਲਮੀ ਖੇਤੀ ਵੱਡੇ ਪੱਧਰ ਉੱਤੇ ਸ਼ੁਰੂ ਕੀਤੀ ਗਈ ਹੈ।ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਅਤੇ ਖਰਬੂਜੇ ਦੀ ਕਾਸ਼ਤ ਕੀਤੀ ਗਈ ਹੈ। ਕਿਸਾਨਾਂ ਵੱਲੋਂ 800 ਏਕੜ ਦੇ ਕਰੀਬ ਇਹਨਾਂ ਦੋਨਾਂ ਫਸਲਾਂ ਦੀ ਕਾਸ਼ਤ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸ਼ਿਮਲਾ ਮਿਰਚ ਤੇ ਪ੍ਰਤੀ ਏਕੜ ਤੇ ਲੱਖ ਰੁਪਏ ਦੇ ਕਰੀਬ ਖਰਚ ਆਉਂਦਾ ਅਤੇ ਚੰਗਾ ਰੇਟ ਮਿਲਣ ਕਾਰਨ ਕਿਸਾਨਾਂ ਨੂੰ ਇਸ ਫਸਲ ਤੋਂ ਮੁਨਾਫਾ ਵੀ ਹੁੰਦਾ ਹੈ।