Kisan Andolan News: ਕਿਸਾਨਾਂ ਦੇ ਧਰਨੇ ਕਾਰਨ ਕਈ ਰੇਲਗੱਡੀਆਂ ਰੱਦ; ਜਾਣੋ ਕਿਹੜੇ ਰੂਟ ਦੀਆਂ ਟ੍ਰੇਨਾਂ ਹੋਈਆਂ ਰੱਦ
Kisan Andolan News: ਸ਼ੰਭੂ ਸਰਹੱਦ ਉਪਰ ਰੇਲਵੇ ਸਟੇਸ਼ਨ ਉਤੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਵਿੱਢਿਆ ਹੋਇਆ ਹੈ। ਰੇਲ ਪਟੜੀ ਉਤੇ ਵੱਡੀ ਗਿਣਤੀ ਵਿੱਚ ਕਿਸਾਨ ਧਰਨਾ ਲਗਾਈ ਬੈਠੇ ਹਨ ਜਿਸ ਕਾਰਨ 8 ਮਈ ਤੱਕ 69 ਰੇਲਗੱਡੀਆਂ ਰੱਦ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 107 ਗੱਡੀਆਂ ਦੇ ਰੂਟ ਬਦਲੇ ਗਏ ਹਨ। ਇਸ ਕਾਰਨ ਰੇਲਵੇ ਯਾਤਰੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ।