Morocco Earthquake News: ਮੋਰੱਕੋ `ਚ ਆਏ ਭੂਚਾਲ ਕਾਰਨ ਭਾਰੀ ਤਬਾਹੀ; ਖ਼ਾਲਸਾ ਏਡ ਮਦਦ ਲਈ ਪੁੱਜਾ
Morocco Earthquake News: ਬੀਤੇ ਦਿਨ ਮੋਰੱਕੋ ਵਿੱਚ ਆਏ ਭਿਆਨਕ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਇਸ ਤਬਾਹੀ ਕਾਰਨ ਲਗਭਗ 2500 ਲੋਕਾਂ ਦੀ ਜਾਨ ਚਲੀ ਗਈ। ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋ ਗਏ ਹਨ। ਇਸ ਤੋਂ ਇਲਾਵਾ ਅਜੇ ਵੀ ਸੈਂਕੜੇ ਦੀ ਗਿਣਤੀ ਵਿੱਚ ਲਾਪਤਾ ਹਨ। ਵੱਖ-ਵੱਖ ਸੰਸਥਾਵਾਂ ਤੇ ਖ਼ਾਲਸਾ ਏਡ ਲੋਕਾਂ ਦੀ ਮਦਦ ਲਈ ਉਥੇ ਪੁੱਜ ਚੁੱਕਾ ਹੈ। ਖ਼ਾਲਸਾ ਏਡ ਦੀ ਟੀਮ ਲੋੜਵੰਦ ਲੋਕਾਂ ਦੀ ਸਹਾਇਤਾ ਤੇ ਲਾਪਤਾ ਲੋਕਾਂ ਨੂੰ ਲੱਭਣ ਲਈ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ।