Ludhiana Fire News: ਲੁਧਿਆਣਾ ਦੇ ਤਾਜਪੁਰ ਰੋਡ ਉਤੇ ਸਥਿਤ ਬਿਜਲੀ ਦੇ ਗਰਿੱਡ ਨੂੰ ਲੱਗੀ ਭਿਆਨਕ ਅੱਗ
ਰਵਿੰਦਰ ਸਿੰਘ Wed, 11 Dec 2024-7:26 pm,
Ludhiana Fire News: ਲੁਧਿਆਣਾ ਦੇ ਤਾਜਪੁਰ ਰੋਡ ਤੇ ਬੁੱਢੇ ਦਰਿਆ ਦੇ ਨਾਲ ਬਣੇ ਬਿਜਲੀ ਦੇ ਗਰਿੱਡ ਨੂੰ ਬੁੱਧਵਾਰ ਸ਼ਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀ ਲਪਟਾਂ ਦੂਰ-ਦੂਰ ਤੱਕ ਜਾਣ ਕਾਰਨ ਲੋਕ ਘਬਰਾ ਗਏ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ। ਭਿਆਨਕ ਅੱਗ ਲੱਗਣ ਕਾਰਨ ਅਸਮਾਨ ਵਿੱਚ ਧੂੰਏਂ ਦਾ ਗੁਬਾਰ ਬਣ ਗਿਆ।