Punjab News: ਪੰਜਾਬ ਦੇ ਮੰਤਰੀਆਂ ਨੇ ਨਿਤਿਨ ਗਡਕਰੀ ਨੂੰ ਸੂਬੇ ਦਾ ਮਾਹੌਲ ਨਾ ਵਿਗਾੜਨ ਦੀ ਦਿੱਤੀ ਸਲਾਹ
ਰਵਿੰਦਰ ਸਿੰਘ Sat, 10 Aug 2024-5:13 pm,
Punjab News: ਕੇਂਦਰੀ ਸੜਕ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ਵਿੱਚ NHAI ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਨਿਤਿਨ ਗਡਕਰੀ ਨੂੰ ਪੰਜਾਬ ਦੇ ਹਾਲਾਤ ਨਾ ਵਿਗਾੜਨ ਦੀ ਸਲਾਹ ਦਿੱਤੀ। ਕੈਬਨਿਟ ਮੰਤਰੀ ਅਮਨ ਅਰੋੜਾ, ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਡਾ. ਬਲਬੀਰ ਸਿੰਘ ਨੇ ਨਿਤਿਨ ਗਡਕਰੀ ਉਤੇ ਸਵਾਲ ਖੜ੍ਹੇ ਕੀਤੇ ਹਨ।