Miri Piri Diwas 2023: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਮੀਰੀ ਪੀਰੀ ਦਿਵਸ, ਸੰਗਤਾਂ ਹੋ ਰਹੀਆਂ ਨਤਮਸਤਕ
Wed, 28 Jun 2023-12:39 pm,
Miri Piri Diwas 2023: ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ, ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਦੀ ਸੰਭਾਲਣ ਦਾ ਸਮਾਂ ਆਇਆ, ਤਾਂ ਉਨ੍ਹਾਂ ਨੇ ਦੋ ਤਲਵਾਰਾਂ ਲੌਕਿਕ ਅਤੇ ਅਧਿਆਤਮਿਕ ਸ਼ਕਤੀਆਂ ਦੇ ਪ੍ਰਤੀਕ ਰੱਖਣ ਦਾ ਫੈਸਲਾ ਕੀਤਾ। ਅਤੇ ਜਿਸ ਦਿਨ ਇਹ ਵਾਪਰਿਆ 12 ਜੂਨ, 1606, ਇਸ ਦੀ ਵਰ੍ਹੇਗੰਢ ਨੂੰ ਹਰ ਸਾਲ ਮੀਰੀ ਪੀਰੀ ਦਿਵਸ ਜਾਂ ਮੀਰੀ ਪੀਰੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ ਪੀਰੀ ਦਿਵਸ ਮਨਾਇਆ ਗਿਆ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਥਾ ਕੀਤੀ ਅਤੇ ਸਮੂਹ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋ ਰਹੀਆਂ ਹਨ।