MLA Gurdev Mann: ਵਿਧਾਇਕ ਗੁਰਦੇਵ ਮਾਨ ਨੇ ਨਵਜੰਮੇ ਪੁੱਤ ਲਈ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਦਿੱਤੀ ਵਧਾਈ
MLA Gurdev Mann: ਸਿੱਧੂ ਮੂਸੇਵਾਲੇ ਦੇ ਘਰ ਪੁੱਤ ਦੀ ਦਾਤ ਪਰਮਾਤਮਾ ਵੱਲੋਂ ਬਖਸ਼ਣ ਉਤੇ ਹਰ ਵਰਗ ਦੇ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ। ਨਾਭਾ ਦੇ ਵਿਧਾਇਕ ਗੁਰਦੇਵ ਮਾਨ ਨੇ ਬਜ਼ੁਰਗਾਂ ਵਿੱਚ ਪਹੁੰਚ ਕੇ ਬਜ਼ੁਰਗਾਂ ਦੇ ਮੂੰਹ ਮਿੱਠੇ ਕਰਵਾਏ ਤੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੂੰ ਵਧਾਈ ਦਿੱਤੀ ਹੈ। ਵਿਧਾਇਕ ਨੇ ਕਿਹਾ ਕਿ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਪਰਮਾਤਮਾ ਨੇ ਸਿੱਧੂ ਮੂਸੇਵਾਲੇ ਨੂੰ ਮੁੜ ਵਾਪਸ ਭੇਜਿਆ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਪੂਰੇ ਵਿਸ਼ਵ ਵਿੱਚ ਨਾਮ ਸੀ ਅਤੇ ਮੈਂ ਫਿਰ ਇੱਕ ਵਾਰੀ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹਾਂ। ਇਸ ਮੌਕੇ ਬਜ਼ੁਰਗਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਵਿੱਚ ਇੱਕ ਵਾਰ ਫਿਰ ਰੌਣਕ ਪਰਤੀ ਹੈ।