Moga News: ਖੇਡਣ ਦੀ ਉਮਰ `ਚ 13 ਸਾਲਾ ਮਨਮੋਹਨ ਸਿੰਘ ਨੇ ਚੁੱਕੀ ਘਰ ਦੀ ਜਿੰਮੇਵਾਰੀ; ਇਕੱਲਾ ਲਾਉਂਦਾ ਚੌਂਕ ਵਿੱਚ ਜਲੇਬੀਆਂ ਦੀ ਰੇਹੜੀ
Moga News: ਮੋਗਾ ਦੇ ਕਸਬਾ ਕੋਟ- ਈਸੇ-ਖਾਂ ਦੇ ਰਹਿਣ ਵਾਲੇ 13 ਸਾਲਾਂ ਮਨਮੋਹਨ ਸਿੰਘ ਨੇ ਪਿਤਾ ਦੀ ਮੌਤ ਤੋਂ ਬਾਅਦ ਸਭ ਕੁਝ ਇੱਕਲਾ ਹੀ ਸਾਂਭ ਰਿਹਾ ਹੈ। ਘਰ ਦੀ ਵੱਡੀ ਜ਼ਿੰਮੇਵਾਰੀ ਪਿਤਾ ਦੀ ਮੌਤ ਤੋਂ ਬਾਅਦ ਇਕੱਲਾ ਲੈ ਰਿਹਾ ਹੈ। ਚੌਂਕ ਵਿੱਚ ਜਲੇਬੀਆਂ ਦੀ ਰੇਹੜੀ ਲਾ ਰਿਹਾ ਸੀ। ਦੁਪਹਿਰੇ 3:30 ਵਜੇ ਸਕੂਲੋਂ ਆ ਕੇ 4 ਵਜੇ ਚੌਂਕ ਵਿੱਚ ਰੇਹੜੀ ਲਾ ਲੈਂਦਾ ਹੈ ਅਤੇ ਰਾਤ 10 ਵਜੇ ਜਾਂਦਾ ਹੈ। ਘਰ ਫਿਰ ਇੱਕ ਘੰਟਾ ਪੜ੍ਹਾਈ ਕਰਦਾ ਹੈ। ਇਹ ਬੱਚਾ ਆਪਣੀ ਮਾਂ ਅਤੇ ਵੱਡੀ ਭੈਣ ਦੀ ਸਾਂਭੀ ਵੱਡੀ ਜਿੰਮੇਵਾਰੀ ਬੈਠਾ ਹੈ। ਸ਼ਹਿਰ ਵਾਸੀਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਦੇ ਨਾਲ ਹੀ ਬੱਚੇ ਦੀ ਪੂਰੀ ਤਰ੍ਹਾਂ ਮਦਦ ਸਕੂਲ ਦੇ ਅਧਿਆਪਕ ਵੀ ਕਰਦੇ ਹਨ।