Moga News: ਮੋਗਾ ਦੇ ਪਿੰਡ ਚੰਦ ਪੁਰਾਣਾ `ਚ ਪਿੰਡ ਵਾਸੀਆਂ ਨੇ ਕੀਤਾ ਪ੍ਰਦਰਸ਼ਨ, ਪਿੰਡ ਦੀ ਫਿਰਨੀ ਤੇ ਬਣ ਰਹੀ ਸੜਕ ਨੂੰ ਲੈ ਕੇ ਕੀਤਾ ਵਿਰੋਧ
Jul 05, 2023, 15:00 PM IST
Moga News: ਮੋਗਾ ਦੇ ਪਿੰਡ ਚੰਦ ਪੁਰਾਣਾ ਵਿੱਚ ਪਿੰਡ ਦੀ ਫਿਰਨੀ ਤੇ ਬਣ ਰਹੀ ਸੜਕ ਨੂੰ ਲੈ ਕੇ ਪਿੰਡ ਵਾਸੀ ਵਿਰੋਧ ਕਰਦੇ ਨਜ਼ਰ ਆਏ। ਪਿੰਡ ਵਾਸੀਆਂ ਦੀ ਮੰਗ ਹੈ ਕਿ ਠੇਕੇਦਾਰ ਸੜਕ ਨੂੰ ਉੱਚਾ ਕਰ ਕੇ ਪੱਥਰ ਪਾਕੇ ਪ੍ਰੀਮਿਕਸ ਪਾਵੇ। ਇਸੇ ਦੌਰਾਨ ਜੇ.ਈ. ਪੀ.ਡਬਲਿਊ.ਡੀ. ਨੇ ਕਿਹਾ ਕਿ ਆਵਾਜਾਈ ਨਾ ਰੁਕਣ ਕਾਰਨ ਕਈ ਥਾਵਾਂ ਤੇ ਪ੍ਰੀਮਿਕਸ ਵਿੱਚ ਮਿੱਟੀ ਰਲੀ ਗਈ ਤੇ ਪਿੰਡ ਵਾਸੀ ਦੀ ਹਾਜ਼ਰੀ ਵਿਚ ਦੁਬਾਰਾ ਤੋ ਪ੍ਰੀਮਿਕਸ ਪਾਈ ਜਾਵੇਗੀ। ਇਸ ਗੱਲ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਫਿਰਨੀ ਨੂੰ ਉੱਚਾ ਕਰਕੇ ਨਹੀਂ ਬਣਾਇਆ ਤਾਂ ਸੜਕ ਨਹੀਂ ਬਨਣ ਦੇਵਾਂਗੇ, ਵੀਡੀਓ ਵੇਖੋ ਤੇ ਜਾਣੋ..