Moga news today: ਅੱਜ ਮੋਗਾ ਦੇ ਬਾਜ਼ਾਰ ਬੰਦ ਰੱਖਣ ਦਾ ਕਿਉਂ ਕੀਤਾ ਗਿਆ ਐਲਾਨ?
Tue, 13 Jun 2023-10:39 am,
Moga news today: ਪੰਜਾਬ ਦੇ ਜਿਲ੍ਹਾ ਮੋਗਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਮੋਗਾ ਦੇ ਬਾਜ਼ਾਰ ਬੰਦ ਰਹਿਣਗੇ। ਕਿਉਂਕਿ ਮੋਗਾ ਦੀ ਮਾਰਕਿਟ ਕਮੇਟੀ ਨੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਬਾਜ਼ਾਰ ਦੇ ਵਪਾਰੀ ਬੀਤੇ ਦਿਨ ਸੁਨਿਆਰੇ ਦੇ ਕਤਲ ਮਾਮਲੇ ਸਬੰਧੀ ਇਨਸਾਫ਼ ਦੀ ਮੰਗ ਕਰ ਰਹੇ ਨੇ ਤੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਗੋਲੀਆਂ ਮਾਰ ਕੇ ਸੁਨਿਆਰੇ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਵਪਾਰੀਆਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।