Moga murder news: ਆਪਣੇ ਛੋਟੇ ਭਰਾ ਨੂੰ ਭੇਜਦਾ ਸੀ ਆਪਣੀ ਪਤਨੀ ਦੀਆਂ ਅਸ਼ਲੀਲ ਫੋਟੋਆਂ, ਗੁੱਸੇ `ਚ ਆਕੇ ਕਿਰਪਾਨ ਨਾਲ ਨਸ਼ੇ `ਚ ਧੁੱਤ ਭਰਾ ਤੇ ਕਰ ਦਿੱਤਾ ਵਾਰ

May 19, 2023, 15:39 PM IST

Moga murder news: ਸਾਡੇ ਪੰਜਾਬ ਅੰਦਰ ਚਿੱਟੇ ਨਸ਼ੇ ਦਾ ਕਹਿਰ ਇਹਨਾਂ ਜ਼ਿਆਦਾ ਵੱਧ ਚੁੱਕਿਆ ਹੈ ਕਿ ਇਸ ਦੇ ਕਾਰਨ ਆਏ ਦਿਨ ਮਾਵਾਂ ਦੇ ਨੌਂਜਵਾਨ ਪੁੱਤਾਂ ਦੀ ਮੌਤਾਂ ਹੋ ਰਹੀਆਂ ਹਨ ਅਤੇ ਕਈ ਨੌਜਵਾਨਾਂ ਤੋਂ ਤੰਗ ਬੁੱਢੇ ਮਾਂ ਬਾਪ ਆਪਣਾ ਘਰ ਛੱਡ ਕੇ ਰਿਸ਼ਤੇਦਾਰਾਂ ਕੋਲ ਦਿਨ ਕੱਟਣ ਲਈ ਮਜ਼ਬੂਰ ਅਤੇ ਬੇਵੱਸ ਨਜ਼ਰ ਆ ਰਹੇ ਹਨ । ਅਜਿਹਾ ਇੱਕ ਮਾਮਲਾ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਜਿੱਥੇ ਆਪਣੇ ਮਾਤਾ ਪਿਤਾ ਅਤੇ ਭੈਣ-ਭਰਾਵਾਂ ਨੂੰ ਘਰੋਂ ਕੱਢ ਕੇ ਰਿਸ਼ਤੇਦਾਰਾਂ ਦੇ ਰਹਿਣ ਲਈ ਮਜਬੂਰ ਕਰ ਦਿੱਤਾ ਉਥੇ ਹੀ ਕੱਲ੍ਹ ਦੇਰ ਸ਼ਾਮ 2 ਭਰਾਵਾਂ ਦੇ ਆਪਸੀ ਤਕਰਾਰ ਕਾਰਨ ਲੜਾਈ ਖੂਨੀ ਰੂਪ ਧਾਰਨ ਕਰ ਗਈ । ਅੱਜ ਇਸ ਦਰਮਿਆਨ ਜਸਵੰਤ ਸਿੰਘ ਨਾਮੀ ਵਿਅਕਤੀ ਨੇ ਆਪਣੇ ਵੱਡੇ ਭਰਾ ਸੁਖਜੀਤ ਸਿੰਘ ਜੋ ਨਸ਼ੇ ਦਾ ਆਦੀ ਸੀ ਉੱਪਰ ਕਿਰਪਾਨ ਨਾਲ ਵਾਰ ਕਰ ਦਿੱਤੇ ਜਿਸ ਕਾਰਨ ਸੁਖਜੀਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਸੁਖਜੀਤ ਸਿੰਘ ਨੂੰ ਮਾਰਨ ਉਪਰੰਤ ਜਸਵੰਤ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਤੇ ਮ੍ਰਿਤਕ ਦੀ ਮਾਂ ਹਰਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਸੀ ਅਤੇ ਹਮੇਸ਼ਾ ਹੀ ਸਾਡੀ ਕੁੱਟਮਾਰ ਰਹਿੰਦਾ ਸੀ । ਮਾਂ ਨੇ ਦੱਸਿਆ ਕਿ ਮੇਰੇ ਲੜਕੇ ਨੇ ਮੇਰੀ ਨੂੰਹ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਮੇਰੇ ਛੋਟੇ ਲੜਕੇ ਮੋਬਾਇਲ ਉਪਰ ਭੇਜ ਦਿੱਤੀਆਂ ਜੋ ਮੇਰੇ ਲੜਕੇ ਨੂੰ ਬਰਦਾਸ਼ਤ ਨਹੀਂ ਹੋਇਆ ਤੇ ਉਸਨੇ ਘਟਨਾ ਨੂੰ ਅੰਜਾਮ ਦਿੱਤਾ।

More videos

By continuing to use the site, you agree to the use of cookies. You can find out more by Tapping this link