Moga News: ਬੇਸਹਾਰਾ ਤੇ ਬਜ਼ੁਰਗਾਂ ਲਈ ਮਸੀਹਾ ਬਣਿਆ ਪੁਲਿਸ ਮੁਲਾਜ਼ਮ; ਬਜ਼ੁਰਗਾਂ ਦੀ ਪੀੜਾ ਸੁਣ ਹੋ ਜਾਂਦੇ ਭਾਵੁਕ
ਰਵਿੰਦਰ ਸਿੰਘ Thu, 28 Nov 2024-8:00 am,
Moga News: ਅੱਜ ਦੇ ਜ਼ਮਾਨੇ ਵਿੱਚ ਜਿੱਥੇ ਨੌਜਵਾਨ ਪੀੜ੍ਹੀ ਬਜ਼ੁਰਗਾਂ ਨੂੰ ਘਰੋਂ ਵਿੱਚ ਬਾਹਰ ਕੱਢ ਰਹੀ ਹੈ ਉਥੇ ਹੀ ਮੋਗਾ ਦਾ ਪੁਲਿਸ ਮੁਲਾਜ਼ਮ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਪੇਸ਼ ਕਰ ਰਿਹਾ ਹੈ। ਪੁਲਿਸ ਮੁਲਾਜ਼ਮ ਜਸਵੀਰ ਸਿੰਘ ਬਾਵਾ ਬਜ਼ੁਰਗਾਂ ਤੇ ਬੇਸਹਾਰਿਆਂ ਲਈ ਸਹਾਰਾ ਬਣ ਕੇ ਬਹੁੜਿਆ ਹੈ।
ਲੋੜਵੰਦਾਂ ਲਈ ਮਸੀਹਾ ਬਣੇ ਜਸਵੀਰ ਸਿੰਘ ਬਾਵਾ ਵੱਲੋਂ 2018 ਵਿੱਚ ਇੱਕ ਚੈਕਿੰਗ ਦੌਰਾਨ ਬੇਸਹਾਰਾ ਬਜ਼ੁਰਗ ਮਿਲਿਆ, ਜਿਸ ਨੂੰ ਉਨ੍ਹਾਂ ਨੇ ਆਪਣੇ ਕੋਲ ਰੱਖ ਕੇ ਉਨ੍ਹਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਇਹ ਸਿਲਸਿਲਾ ਜਾਰੀ ਰਿਹਾ ਤੇ ਅੱਜ ਜਸਵੀਰ ਸਿੰਘ ਕਰੀਬ 70 ਬੇਸਹਾਰਾ ਤੇ ਮਾਨਸਿਕ ਪਰੇਸ਼ਾਨ ਬਜ਼ੁਰਗਾਂ ਦੀ ਸੇਵਾ ਕਰ ਰਹੇ ਹਨ। ਪੁਲਿਸ ਮੁਲਾਜ਼ਮ ਪੰਜ ਵਜੇ ਆਪਣੀ ਡਿਊਟੀ ਖਤਮ ਕਰਕੇ ਕਰੀਬ ਦੋ ਤੋਂ ਤਿੰਨ ਘੰਟੇ ਇਨ੍ਹਾਂ ਬੇਸਹਾਰਾ ਬਜ਼ੁਰਗਾਂ ਦੀ ਸੇਵਾ ਕਰਨ ਤੋਂ ਬਾਅਦ ਹੀ ਆਪਣੇ ਘਰ ਜਾਂਦਾ ਹੈ।