Mohali Crime: ਮੁਹਾਲੀ `ਚ ਦਿਨ ਦਿਹਾੜੇ ਚੋਰੀ, ਬਾਈਕ `ਤੇ ਸਵਾਰ ਨੌਜਵਾਨ ਮਹਿਲਾ ਦਾ ਫੋਨ ਲੈ ਕੇ ਫਰਾਰ!
Mohali Crime, Mobile Snatching CCTV video goes viral: ਮੁਹਾਲੀ ਵਿੱਚ ਮੋਬਾਈਲ ਸਨੇਚਰ ਬੇਖ਼ੌਫ਼ ਘੁੰਮ ਰਹੇ ਹਨ ਅਤੇ ਦਿਨ ਦਿਹਾੜੇ ਲੋਕਾਂ ਦੇ ਫੋਨ ਚੋਰੀ ਹੋ ਰਹੇ ਹਨ। ਤਾਜ਼ਾ ਮਾਮਲਾ ਮੁਹਾਲੀ ਦੇ ਫੇਸ 2 ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਕੋਲੋਂ ਸੜਕ 'ਤੇ ਸ਼ਰੇਆਮ ਮੋਬਾਇਲ ਖੋਹ ਲਿਆ ਗਿਆ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਇਸਦੀ ਵੀਡਿਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।