Mohali Doctor: ਡਾਕਟਰਾਂ ਦਾ ਵੱਡਾ ਬਿਆਨ- ਲੋਕ ਖੱਜਲ ਨਾ ਹੋਣ ਇਸ ਕਰਕੇ ਕਦੇ ਹਸਪਤਾਲ ਨਹੀਂ ਆਏ ਮੁੱਖ ਮੰਤਰੀ ਮਾਨ
CM Mann baby Name Niyamat kaur: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੀਤੇ ਦਿਨੀ ਧੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਲੜਕੀ ਨੂੰ ਜਨਮ ਦਿੱਤਾ ਹੈ। ਹੁਣ ਡਾ. ਗੁਰਪ੍ਰੀਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਸ ਦੌਰਾਨ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਡਾਕਟਰਾਂ ਨੇ ਵੱਡੀ ਗੱਲ ਕਹੀ ਹੈ। ਹਸਪਤਾਲ ਦੇ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਫੋਰਟਿਸ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਲੋਕ ਖੱਜਲ ਨਾ ਹੋਣ ਇਸ ਕਰਕੇ ਪਹਿਲਾਂ ਕਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਹਸਪਤਾਲ ਨਹੀਂ ਆਏ ਪਰ ਅੱਗੇ ਕਿਹਾ ਕਿ ਮੁੱਖ ਮੰਤਰੀ ਸਮੇਂ- ਸਮੇਂ ਉੱਤੇ ਫੋਨ ਕਰਕੇ ਜਾਣਕਾਰੀ ਲੈਂਦੇ ਸੀ।