Mohali News: ਮੋਹਾਲੀ ਪੁਲਿਸ ਨੇ ਕੀਤਾ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, 12 ਲੋਕਾਂ ਨੂੰ ਕੀਤਾ ਗ੍ਰਿਫਤਾਰ
Jul 31, 2023, 12:13 PM IST
Mohali News: ਮੋਹਾਲੀ ਪੁਲਿਸ ਵੱਲੋਂ ਇਕ ਫਰਜ਼ੀ ਕਾਲ ਸੈਂਟਰ ਤੇ ਵੱਡੀ ਕਾਰਵਾਈ ਕੀਤੀ ਹੈ। ਮੋਹਾਲੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲੋਕਾਂ ਨਾਲ ਠੱਗੀ ਮਾਰਨ ਵਾਲੇ ਅੰਤਰ-ਰਾਸ਼ਟਰੀ ਪੱਧਰ ਤੇ ਸਥਾਪਿਤ ਫਰਜੀ ਦਾ ਪਰਦਾ ਫਾਸ਼ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਛਾਪੇਮਾਰੀ ਕੋਲ ਸੈਂਟਰ 'ਚੋਂ ਤਕਰੀਬਨ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ 12 ਵਿਅਕਤੀਆਂ 'ਚੋਂ ਨੌਂ ਲੋਕਾਂ ਨੂੰ ਨਿਆਂਇਕ ਹਿਰਾਸਤ ਭੇਜਿਆ ਗਿਆ ਹੈ ਜਦਕਿ ਕਾਲ ਸੈਂਟਰ ਦੇ ਤਿੰਨ ਮਾਲਕਾਂ ਨੂੰ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ।