Mohali news: ਲਗਜ਼ਰੀ ਕਾਰ `ਚ ਆਏ ਦੋ ਨੌਜਵਾਨ ਲੋਹੇ ਦੀ ਪਲੇਟਾਂ ਚੁਰਾ ਹੋਏ ਫਰਾਰ, CCTV `ਚ ਕੈਦ ਹੋਈ ਘਟਨਾ
Apr 05, 2023, 17:39 PM IST
Mohali chori news: ਮੋਹਾਲੀ ਦੇ ਸੈਕਟਰ 82 ਸਥਿਤ ਇੱਕ ਮਕਾਨ ਦੀ ਉਸਾਰੀ ਦੌਰਾਨ ਸ਼ਾਤਰਾਨਾ ਤਰੀਕੇ ਨਾਲ ਲਗਜ਼ਰੀ ਕਾਰ ਵਿਚ ਆਏ ਦੋ ਨੌਜਵਾਨਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ। ਲਗਜ਼ਰੀ ਕਾਰ ਵਿਚ ਆਏ ਚੋਰਾਂ ਨੇ ਲੋਹੇ ਦੀ ਪਲੇਟਾਂ ਚੁਰਾ ਫਰਾਰ ਹੋ ਗਏ। ਸੀਸੀਟੀਵੀ ਕੈਮਰਿਆਂ ਦੀ ਨਜ਼ਰ ਤੋਂ ਬਚਣ ਲਈ ਚੋਰਾਂ ਨੇ ਕੈਮਰਾ ਤੋੜਿਆ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਪੀੜਤ ਮਹਿਲਾ ਵੱਲੋਂ ਥਾਣਾ ਸੁਹਾਣਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਗਈ।