Mohali Weather Today: ਮੋਹਾਲੀ `ਚ ਭਾਰੀ ਮੀਂਹ ਕਾਰਨ ਸੜਕਾਂ ਬਣੀਆਂ ਸਵਿਮਿੰਗ ਪੂਲ, ਘਰੋਂ ਬਾਹਰ ਜਾਣ ਤੋਂ ਪਹਿਲਾਂ ਵੇਖੋ ਇਹ ਤਸਵੀਰਾਂ
Jul 10, 2023, 11:52 AM IST
Mohali Weather Today: ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸੂਬੇ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਹੈ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਕਈ ਇਲਾਕਿਆਂ 'ਚ ਘਰਾਂ ਅਤੇ ਕਾਰਾਂ 'ਚ ਵੀ ਪਾਣੀ ਭਰ ਗਿਆ ਹੈ। ਇਸ ਵੀਡੀਓ 'ਚ ਵੇਖੋ ਕਿਵੇਂ ਮੋਹਾਲੀ 'ਚ ਭਾਰੀ ਮੀਂਹ ਕਾਰਨ ਸੜਕਾਂ ਸਵਿਮਿੰਗ ਪੂਲ ਬਣ ਗਈਆਂ ਹਨ, ਵੇਖੋ ਤੇ ਜਾਣੋ..