Sidhu Moose Wala News: ਨਿੱਕੇ ਸਿੱਧੂ ਮੂਸੇਵਾਲਾ ਦੇ ਹਵੇਲੀ ਵਿੱਚ ਪੁੱਜਣ `ਤੇ ਵੱਜੇ ਢੋਲ-ਢਮੱਕੇ, ਦੇਖੋ ਰੌਣਕ ਦੀ ਵੀਡੀਓ
Sidhu Moose Wala News: ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਨੂੰ ਪਰਿਵਾਰ ਹਸਪਤਾਲ ਵਿਚੋਂ ਛੁੱਟੀ ਮਿਲਣ ਤੋਂ ਉਪਰੰਤ ਪਰਿਵਾਰ ਮੂਸਾ ਪਿੰਡ ਲੈ ਕੇ ਪਹੁੰਚਿਆ। ਸਭ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਸਮਾਰਕ ਉਤੇ ਨਿੱਕੇ ਮੂਸੇ ਵਾਲਾ ਦਾ ਮੱਥਾ ਟਿਕਵਾਇਆ ਗਿਆ ਉਸ ਤੋਂ ਬਾਅਦ ਨਿੱਕੇ ਮੂਸੇ ਵਾਲਾ ਦੀ ਹਵੇਲੀ ਵਿੱਚ ਐਂਟਰੀ ਹੋਈ ਜਿੱਥੇ ਰਿਸ਼ਤੇਦਾਰਾਂ ਵੱਲੋਂ ਰੀਬਨ ਲਗਾਇਆ ਗਿਆ। ਇਸ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੱਟਣ ਦੀ ਰਸਮ ਅਦਾ ਕੀਤੀ ਗਈ ਅਤੇ ਨਿੱਕੇ ਮੂਸੇਵਾਲਾ ਨੂੰ ਹਵੇਲੀ ਵਿੱਚ ਐਂਟਰੀ ਕਰਵਾਈ ਜਿੱਥੇ ਭੰਗੜਾ ਟੀਮਾਂ ਵੱਲੋਂ ਭੰਗੜੇ ਦੇ ਨਾਲ ਨਿੱਕੇ ਮੂਸੇ ਵਾਲੇ ਦਾ ਮੂਸਾ ਪਹੁੰਚਣ ਉਤੇ ਸਵਾਗਤ ਕੀਤਾ ਗਿਆ।