Mother Day: ਇਸ ਪਰਿਵਾਰ ਨੂੰ ਸਲਾਮ; 103 ਸਾਲਾਂ ਮਾਂ ਦੀ ਸੇਵਾ ਕਰ ਰਿਹਾ ਪਰਿਵਾਰ, ਹਰ ਚੀਜ਼ ਦਾ ਰੱਖਦੇ ਧਿਆਨ
Mother Day: ਮਾਂ ਦਿਵਸ ਉਪਰ ਅਜਿਹੇ ਪਰਿਵਾਰ ਦੀ ਗੱਲ ਕਰਨ ਜਾ ਰਹੇ ਹਾਂ ਜੋ ਆਪਣੀ 103 ਸਾਲਾਂ ਮਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦੇ ਹਨ ਅਤੇ ਉਸ ਦੀ ਹਰ ਜ਼ਰੂਰਤ ਦਾ ਧਿਆਨ ਰੱਖਦੇ ਹਨ। ਨਾਭਾ ਦੇ ਨਜ਼ਦੀਕੀ ਪਿੰਡ ਸਹੌਲੀ ਵਿੱਚ 103 ਸਾਲਾਂ ਮਾਤਾ ਬਚਨ ਕੌਰ ਦੇ ਪੁੱਤ ਤੇ ਬਾਕੀ ਪਰਿਵਾਰ ਕਾਫੀ ਧਿਆਨ ਰੱਖਦੇ ਹਨ। ਮਾਂ ਦਿਵਸ ਉਤੇ ਨਾਭਾ ਦੇ ਪਿੰਡ ਸਹੌਲੀ ਵਿੱਚ 103 ਸਾਲ ਦੀ ਮਾਂ ਬਚਨ ਕੌਰ ਨੂੰ ਕਿਸ ਤਰ੍ਹਾਂ ਪਰਿਵਾਰ ਕਰਦਾ ਹੈ ਅੱਜ ਵੀ ਮਾਤਾ ਸਭ ਕੁਝ ਬੋਲ ਕੇ ਦੱਸਦੀ ਹੈ। ਇਸ ਮੌਕੇ ਮਾਤਾ ਦੇ ਪੁੱਤਰ ਤੇ ਪੋਤੇ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ। ਮਾਤਾ ਦੇ ਛੇ ਪੁੱਤ ਦੋ ਧੀਆਂ ਸਨ, ਜਿਨ੍ਹਾਂ ਵਿੱਚੋਂ ਪੰਜ ਪੁੱਤਰ ਤੇ ਇੱਕ ਧੀ ਦੀ ਮੌਤ ਹੋ ਚੁੱਕੀ ਹੈ। ਇੱਕ ਪੁੱਤਰ ਦੀ ਮੌਤ ਕਿਸਾਨ ਅੰਦੋਲਨ ਵਿੱਚ ਹੋਈ ਸੀ। ਪੁੱਤਰ ਤੇ ਬਾਕੀ ਪਰਿਵਾਰ ਆਪਣੀ ਮਾਂ ਦੀ ਸੇਵਾ ਕਰ ਰਿਹਾ ਹੈ।