Kapurthala viral video: ਹਾਈਟੈਕ ਨਾਕਾ ਗੋਇੰਦਵਾਲ ਪੁੱਲ ਤੇ ਇੱਕ ਵਿਅਕਤੀ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਇਆ ਵਿਵਾਦ, ਵੀਡੀਓ ਵਾਇਰਲ
Jun 15, 2023, 13:46 PM IST
Kapurthala viral video: ਹਾਈਟੈਕ ਨਾਕਾ ਗੋਇੰਦਵਾਲ ਪੁੱਲ ਦੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੇ ਇਸ ਵੀਡਿਓ 'ਚ ਇੱਕ ਰਾਹਗੀਰ ਪਰਿਵਾਰ ਵੱਲੋ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਹਨ। ਵੀਡਿਓ ਵਿੱਚ ਇੱਕ ਵਿਅਕਤੀ ਜਿਸਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਹੈ ਜਿਸ ਵਿੱਚ ਇਕ ਔਰਤ ਵੀ ਪੁਲਿਸ ਕਰਮੀਆਂ ਦੇ ਹਾੜੇ ਕੱਢਦੀ ਦਿਖਾਈ ਦੇ ਰਹੀ ਹੈ। ਇਸ ਮਾਮਲੇ 'ਚ ਉਕਤ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਉਕਤ ਵਿਅਕਤੀ ਦਾ ਪੁਲਿਸ ਤੇ ਇਲਜ਼ਾਮ ਹੈ ਕਿ ਉਸਦੇ ਪਰਿਵਾਰ ਨਾਲ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਬਦਸਲੂਕੀ ਕੀਤੀ ਗਈ। ਇਸ ਦੌਰਾਨ ਦੂਜੇ ਪਾਸੇ ਪੁਲਿਸ ਦੇ ਤਿੰਨ ਕਰਮਚਾਰੀ ਵੀ ਸੀ ਐਚ ਸੀ ਟਿੱਬਾ ਵਿਖੇ ਦਾਖਲ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਕਰਮੀ ਨੇ ਦੱਸਿਆ ਕਿ ਉਕਤ ਵਿਅਕਤੀ ਵਲੋਂ ਪੁਲਿਸ ਕਰਮਚਾਰੀ ਦੇ ਨਾਲ ਗਾਲੀ-ਗਲੋਚ ਕੀਤਾ ਗਈ ਅਤੇ ਹਥਿਆਰ ਨਾਲ ਵਾਰ ਕੀਤਾ ਗਿਆ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਤਫਤੀਸ਼ ਜਾਰੀ ਹੈ।