Kapurthala goindwal pull viral video: ਬਦਲ ਗਈ ਗੋਇੰਦਵਾਲ ਪੁੱਲ ਤੇ ਇੱਕ ਵਿਅਕਤੀ ਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਏ ਵਿਵਾਦ ਦੀ ਕਹਾਣੀ, ਸਾਹਮਣੇ ਆਇਆ ਨਵਾਂ ਮੋੜ
Jun 15, 2023, 19:52 PM IST
Kapurthala goindwal pull viral video: ਬਿਆਸ ਦਰਿਆ ਉੱਪਰ ਬਣੇ ਗੋਇੰਦਵਾਲ ਪੁਲ ਹਾਇਟੈਕ ਨਾਕੇ ਤੇ ਹੋਈ ਘਟਨਾ ਨੂੰ ਲੈਕੇ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਬੀਤੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ। ਵਾਇਰਲ ਹੋਏ ਉਸ ਵੀਡੀਓ 'ਚ ਇਕ ਵਿਅਕਤੀ ਜਿਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ ਉਸ ਵੱਲੋਂ ਨਾਕੇ ਤੇ ਤੈਨਾਤ ਪੁਲਿਸ ਕਰਮਚਾਰੀਆਂ ਉੱਪਰ ਕੁੱਟਮਾਰ ਅਤੇ ਬਦਸਲੂਕੀ ਕਰਨ ਦੇ ਇਲਜ਼ਾਮ ਲਗਾਏ ਗਏ ਸੀ ਜਿਸ ਤੋਂ ਬਾਅਦ ਵੀਡੀਓ ਹਰ ਪਾਸੇ ਚਰਚਾ ਦਾ ਵਿਸ਼ਾ ਬਣ ਗਈ। ਹੁਣ ਇਸ ਮਾਮਲੇ ਦੇ ਵਿੱਚ ਉਕਤ ਵਿਅਕਤੀ ਦਾ ਇਕ ਹੋਰ ਪੱਖ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਬੋਲ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਮਾਨਸਿਕ ਤੌਰ ਤੇ ਬੀਮਾਰ ਰਹਿੰਦਾ ਹੈ। ਨਾਕੇ ਤੇ ਉਸ ਵੱਲੋਂ ਬਹਿਸ ਕੀਤੀ ਗਈ ਸੀ ਅਤੇ ਉਸਨੂੰ ਕੁੱਟਿਆ ਨਹੀਂ ਸੀ ਗਿਆ ਉਹ ਖੁਦ ਡਿੱਗਿਆ ਸੀ ਜਿਸ ਲਈ ਉਹ ਮਾਫੀ ਮੰਗਦਾ ਹੈ। ਦੂਜੇ ਪਾਸੇ ਪੁਲਸ ਨੇ ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ। ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ ਐਸ ਸੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਕਤ ਵਿਅਕਤੀ ਮਾਨਸਿਕ ਤੌਰ ਤੇ ਬੀਮਾਰ ਰਹਿੰਦਾ ਹੈ। ਪੁਲਿਸ ਨੂੰ ਸ਼ਿਕਾਇਤ ਦੀ ਬਜਾਏ ਹਮਦਰਦੀ ਹੈ ਉਸ ਉੱਪਰ ਇਸ ਮਾਮਲੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।