Muktsar news today in punjabi: ਕਿਸੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਛੋਟੀ ਭੈਣ, ਭਰਾ ਨੇ ਕਾਪਾ ਮਾਰਕੇ ਉਤਾਰ ਦਿੱਤਾ ਮੌਤ ਦੇ ਘਾਟ
Jun 27, 2023, 16:26 PM IST
Muktsar news today in punjabi: ਮਲੋਟ ਤੋਂ ਬਠਿੰਡਾ ਰੋਡ ਤੇ ਸਥਿਤ ਪਿੰਡ ਫਕਰਸਰ 'ਚ ਅੱਜ ਤੜਕੇ ਇਕ ਭਰਾ ਨੇ ਆਪਣੀ ਛੋਟੀ ਭੈਣ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟਕੇ ਕਤਲ ਕਰ ਦਿੱਤਾ। ਮ੍ਰਿਤਕਾ ਦਾ ਨਾਮ ਅੰਜੂ ਹੈ ਜਿਸ ਦੀ ਉਮਰ 15-16 ਸਾਲ ਦੱਸੀ ਜਾ ਰਹੀ ਹੈ। ਵੱਡੇ ਭਰਾ ਕੁਲਵਿੰਦਰ ਸਿੰਘ ਨੇ ਭੈਣ ਦਾ ਕਤਲ ਝੂਠੀ ਅਣਖ ਖਾਤਰ ਕੀਤਾ ਹੈ। ਮ੍ਰਿਤਕਾ ਕਿਸੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਇਹ ਗੱਲ ਕੁਲਵਿੰਦਰ ਨੂੰ ਮੰਨਜੂਰ ਨਹੀ ਸੀ। ਅੱਜ ਜਦੋਂ ਬਾਕੀ ਪਰਿਵਾਰ ਖੇਤਾਂ 'ਚ ਝੋਨਾ ਲਾਉਣ ਗਏ ਹੋਏ ਸੀ ਤਾਂ ਪਿੱਛੋਂ ਕੁਲਵਿੰਦਰ ਨੇ ਛੋਟੀ ਭੈਣ ਅੰਜੂ ਦੀ ਗਰਦਨ ਤੇ ਕਾਪਾ ਮਾਰ ਕੇ ਕਤਲ ਕਰ ਦਿੱਤਾ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।