Sultanpur Lodhi: ਮਾਘ ਮਹੀਨੇ ਦੀ ਮੱਸਿਆ ਉਤੇ ਨਗਰ ਕੀਰਤਨ ਸਜਾਇਆ; ਦੇਖੋ ਅਲੌਕਿਕ ਦ੍ਰਿਸ਼
Sultanpur Lodhi: ਕਪੂਰਥਲਾ ਦੇ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਮਾਘ ਮਹੀਨੇ ਦੇ ਮੱਸਿਆ ਦੇ ਪਵਿੱਤਰ ਦਿਹਾੜੇ ਉਤੇ ਸਵੇਰੇ 06:30 ਵਜੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਵਿੱਤਰ ਵੇਂਈ ਕਿਨਾਰੇ ਨਗਰ ਕੀਰਤਨ ਅਰੰਭ ਹੋਇਆ। ਸਵੇਰੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਵੇਂਈ ਵਿੱਚ ਮਹਾਂਕੁੰਭ ਇਸ਼ਨਾਨ ਕੀਤਾ ਗਿਆ। ਸੰਤ ਸੀਚੇਵਾਲ ਮੈਂਬਰ ਰਾਜ ਸਭਾ ਵੱਲੋਂ ਸਮੂਹ ਗੁਰਸੰਗਤ ਨੂੰ ਇਸ ਪਵਿੱਤਰ ਮੌਕੇ ਉਤੇ ਸ਼ਾਮਿਲ ਹੋਣ ਅਤੇ ਇਸ਼ਨਾਨ ਕਰਨ ਵਾਲੀਆਂ ਸੰਗਤਾਂ ਨੂੰ ਵਧਾਈ ਦਿੱਤੀ।