Tripti Dimri Video: `ਨੈਸ਼ਨਲ ਕਰੱਸ਼` ਤ੍ਰਿਪਤੀ ਡਿਮਰੀ ਦੀ ਵੀਡੀਓ ਨੇ ਕੀਲੇ ਲੋਕ
ਰਣਬੀਰ ਕਪੂਰ, ਰਸ਼ਮਿਕਾ ਮੰਡਾਨਾ ਤੇ ਤ੍ਰਿਪਤੀ ਡਿਮਰੀ ਸਟਾਰਰ ਫਿਲਮ ਐਨੀਮਲ ਅੱਜ-ਕੱਲ੍ਹ ਕਾਫੀ ਚਰਚਾ ਵਿੱਚ ਹੈ। ਅਦਾਕਾਰਾ ਤ੍ਰਿਪਤੀ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ ਤੇ ਉਹ ਨੈਸ਼ਨਲ ਕਰੱਸ਼ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੀ ਹੈ। 2019 ਵਿੱਚ ਰਿਲੀਜ਼ ਹੋਈ ਫਿਲਮ ਕਬੀਰ ਸਿੰਘ ਵੀ ਤ੍ਰਿਪਤੀ ਲਈ ਕਾਫੀ ਲੱਕੀ ਸਾਬਤ ਹੋਈ ਸੀ। ਸੋਸ਼ਲ ਮੀਡੀਆ ਉਪਰ ਇਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।