National Sunscreen Day: ਸਨਸਕ੍ਰੀਨ ਤੁਹਾਡੀ ਚਮੜੀ ਤੱਕ ਸੂਰਜ ਦੀਆਂ UV ਕਿਰਨਾਂ ਨੂੰ ਪਹੁੰਚਣ ਤੋਂ ਰੋਕਣ ਵਿੱਚ ਮਦਦ ਕਰਦੀ- ਡਾ: ਦਿਵਿਆ ਅਰੋੜਾ
ਮਨਪ੍ਰੀਤ ਸਿੰਘ Mon, 27 May 2024-6:52 pm,
National Sunscreen Day: 27 ਮਈ ਨੂੰ ਰਾਸ਼ਟਰੀ ਸਨਸਕ੍ਰੀਨ ਦਿਵਸ ਵਜੋਂ ਮਨਾਇਆ ਗਿਆ। ਜ਼ੀ ਮੀਡੀਆ ਨਾਲ ਗੱਲਬਾਤ ਕਰਦਿਆਂ ਚਮੜੀ ਦੇ ਮਾਹਿਰ ਡਾ: ਦਿਵਿਆ ਅਰੋੜਾ ਨੇ ਦੱਸਿਆ, "ਸਨਸਕ੍ਰੀਨ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਦੀ ਹੈ। ਸਨਸਕ੍ਰੀਨ ਚਮੜੀ ਦੇ ਕੈਂਸਰ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਸੂਰਜ ਦੇ ਸੰਪਰਕ ਵਿੱਚ ਆਉਣ ਨਾਲ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ, ਇਸ ਦੀ ਵਰਤੋਂ ਨਾਲ ਤੁਸੀਂ ਇਸ ਤੋਂ ਬਚਾਅ ਕਰ ਸਕਦੇ ਹੋ। ਮਰਦਾਂ, ਔਰਤਾਂ ਅਤੇ 6 ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹਰ ਰੋਜ਼ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ।