ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਮਿਲੇ ਨਵਜੋਤ ਸਿੱਧੂ, ਟਵੀਟ ਕਰ ਕਿਹਾ ਕੁਝ ਅਜਿਹਾ
Apr 06, 2023, 20:13 PM IST
ਸਾਬਕਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਤੁਸੀ ਮੇਰੇ ਬੈਂਕ ਖਾਤੇ ਬੰਦ ਕਰਾ ਸਕਦੇ ਓਂ, ਜੇਲ੍ਹਾਂ 'ਚ ਰੱਖ ਸਕਦੇ ਓਂ ਪਰ ਪੰਜਾਬ ਪ੍ਰਤੀ ਮੇਰੇ ਜੰਨੂਨ ਨੂੰ ਨਹੀਂ ਮਾਰ ਸਕਦੇ। ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ ਚੋਂ ਰਿਹਾਅ ਹੋਏ ਨੇ ਤਾਂ ਪੰਜਾਬ ਦੇ ਪ੍ਰਧਾਨ ਨੂੰ ਹਲੇ ਤੱਕ ਇਕ ਵਾਰ ਵੀ ਨਹੀਂ ਮਿਲੇ, ਸਿੱਧਾ ਗੱਡੀ ਦਿੱਲੀ ਲਗਾਈ ਹੈ। ਦਿੱਲੀ 'ਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ, ਵੀਡੀਓ ਵੇਖੋ ਤੇ ਜਾਣੋ..