Navjot Singh Sidhu Video: ਪਤਨੀ ਦੀ ਸਿਹਤਯਾਬੀ ਹੋਣ ਤੋਂ ਬਾਅਦ ਸਿੱਧੂ ਨੇ 4 ਮਹੀਨੇ ਬਾਅਦ ਚਾਹ ਤੇ ਕਚੌਰੀ ਦਾ ਮਾਣਿਆ ਆਨੰਦ, ਵੇਖੋ ਵੀਡੀਓ
Navjot Singh Sidhu with wife Video: ਕਾਂਗਰਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦਾ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਆਪਣੀ ਦੇ ਸਿਹਤਯਾਬ ਹੋਣ ਦਾ ਜਸ਼ਨ ਕੁਈਨਜ਼ ਰੋਡ ਸਥਿਤ ਗਿਆਨੀ ਟੀ ਸਟਾਲ ਵਿੱਚ ਬੈਠ ਕੇ ਲੋਕਾਂ ਨਾਲ ਚਾਹ ਪੀ ਕੇ ਅਤੇ ਕਚੌਰੀਆਂ ਖਾ ਕੇ ਮਨਾਇਆ। ਇਸ ਸਬੰਧੀ ਉਨ੍ਹਾਂ ਦੀ ਵੀਡੀਓ ਸੋਸ਼ਲ ਮੰਚ ’ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਆਪਣੇ ਘਰ ਤੋਂ ਆਪਣੀ ਪਤਨੀ ਨਾਲ ਰਵਾਨਾ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਗੀਤ ਗਾ ਰਹੇ ਹਨ। ਵੇਖੋ ਵੀਡੀਓ...