Accident Viral Video: ਨਵਾਂਸ਼ਹਿਰ ਤੋਂ ਫਗਵਾੜਾ 344 ਏ ਨੈਸ਼ਨਲ ਹਾਈਵੇ ਤੋਂ ਭਿਆਨਕ ਹਾਦਸੇ ਦਾ ਵੀਡੀਓ ਵਾਇਰਲ, ਦੂਜੇ ਨਾਲ ਰੇਸ ਲਗਾਉਣ ਕਾਰਨ ਬੇਕਾਬੂ ਹੋਈ ਕਾਰ

Feb 15, 2023, 14:26 PM IST

Accident Viral Video: ਨਵਾਂਸ਼ਹਿਰ ਤੋਂ ਫਗਵਾੜਾ 344 ਏ ਨੈਸ਼ਨਲ ਹਾਈਵੇ ਉੱਤੇ ਪਿੰਡ ਕਾਹਮਾ ਦੇ ਬੱਸ ਅੱਡੇ ਉੱਤੇ ਇੱਕ ਬੇਕਾਬੂ ਕਾਰ ਡਵਾਇਡਰ ਨਾਲ ਬੁਰੀ ਤਰ੍ਹਾਂ ਟਕਰਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਇੱਕ ਸਵਿਫਟ ਸਫੇਦ ਰੰਗ ਦੀ ਕਾਰ HR 20 AR 5348 ਜੋ ਨਵਾਂਸ਼ਹਿਰ ਸਾਇਡ ਤੋਂ ਫਗਵਾੜਾ ਸਾਇਡ ਨੂੰ ਜਾ ਰਹੀ ਸੀ ਜਿਸਨੂੰ ਅੰਮ੍ਰਿਤਸਰ ਦੇ ਰਹਿਣ ਵਾਲਾ ਇੱਕ 24 ਸਾਲਾਂ ਨੌਜਵਾਨ ਚਲਾ ਰਿਹਾ ਸੀ ਕਿ ਕਾਹਮਾ ਬੱਸ ਅੱਡੇ ਉੱਤੇ ਫਲਾਇ ਓਵਰ ਉੱਤਰ ਦੀਆਂ ਡਵਾਇਡਰ ਦੀਆਂ ਗਰਿਲਾਂ ਨਾਲ ਟਕਰਾਅ ਗਈ।ਮੌਕੇ ਉੱਤੇ ਮੌਜੂਦ ਪਿੰਡ ਵਾਸੀ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਕਾਰ ਦਾ ਬੁਰੀ ਤਰ੍ਹਾ ਨੁਕਸਾਨ ਹੋ ਗਿਆ ਪਰੰਤੂ ਕਾਰ ਚਾਲਕ ਜੋ ਪ੍ਰਮਾਤਮਾ ਦੀ ਕ੍ਰਿਪਾ ਨਾਲ ਬਚ ਗਿਆ । ਮੌਕੇ ਦੇ ਮੌਜੂਦ ਵਿਆਕਤੀ ਨੇ ਦੱਸਿਆ ਕਿ ਉਕਤ ਨੌਜਵਾਨ ਜੋ ਕਿ ਅੰਮ੍ਰਿਤਸਰ ਸਾਇਡ ਦਾ ਸੀ ਉਸਦੇ ਸਿਰ ਵਿੱਚ ਸੱਟਾਂ ਲੱਗਣ ਕਰਕੇ ਕਾਫੀ ਖੂਨ ਬਹਿ ਰਿਹਾ ਸੀ ਜਿਸਨੂੰ ਤੁਰੰਤ ਫਸਟਏਡ ਦੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ।ਇਸ ਹਾਦਸੇ ਦੀ ਸਾਰੀ ਵੀਡੀਓ ਕਾਰ ਦੇ ਪਿੱਛੇ ਆ ਰਹੇ ਇੱਕ ਥਾਰ ਦੇ ਡਰਾਈਵਰ ਵਲੋਂ ਬਣਾ ਕੇ ਸ਼ੋਸ਼ਲ ਮੀਡੀਆ ਉੱਤੇ ਪਾਈ ਗਈ ਹੈ ।ਵਿਆਕਤੀ ਦੇ ਦੱਸਣ ਮੁਤਾਬਕ ਇਹ ਹਾਦਸਾ ਕਾਰ ਦਾ ਟਾਇਰ ਫਟਣ ਜਾ ਫਿਰ ਕਾਰ ਦੇ ਡਰਾਈਵਰ ਨੂੰ ਨੀਂਦ ਦਾ ਝੋਕਾਂ ਲੱਗਣ ਕਰਕੇ ਹੋਇਆ ਹੈ ਪਰੰਤੂ ਵਾਇਰਲ ਵੀਡੀਓ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਦਾ ਡਰਾਈਵਰ ਕਿਸੇ ਦੂਸਰੀ ਕਾਰ ਨਾਲ ਰੇਸ ਲਗਾ ਰਿਹਾ ਸੀ ਜਿਸ ਕਰਕੇ ਕਾਰ ਬੇਕਾਬੂ ਹੋ ਕੇ ਡਿਵਾਇਡਰ ਨਾਲ ਟਕਰਾਈ ਹੈ।

More videos

By continuing to use the site, you agree to the use of cookies. You can find out more by Tapping this link