Neeraj Chopra Video: ਨੀਰਜ ਚੋਪੜਾ `ਵਰਲਡ ਐਥਲੀਟ ਆਫ ਦਿ ਈਅਰ` ਐਵਾਰਡ 2023 ਲਈ ਨਾਮਜ਼ਦ
ਰਵਿੰਦਰ ਸਿੰਘ Sun, 15 Oct 2023-2:00 pm,
ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ 'ਵਰਲਡ ਐਥਲੀਟ ਆਫ ਦਿ ਈਅਰ' ਐਵਾਰਡ 2023 ਲਈ ਨਾਮਜ਼ਦ ਕੀਤਾ ਗਿਆ ਹੈ। ਨੀਰਜ ਨੂੰ ਇਸ ਸਾਲ ਦੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਵਾਰ ਦੁਨੀਆ ਭਰ ਦੇ 11 ਖਿਡਾਰੀਆਂ ਨੂੰ ਵਰਲਡ ਐਥਲੀਟ ਆਫ ਦਿ ਈਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਜੇਤੂ ਦਾ ਐਲਾਨ 11 ਦਸੰਬਰ ਨੂੰ ਵਿਸ਼ਵ ਅਥਲੈਟਿਕਸ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤਾ ਜਾਵੇਗਾ। ਨੀਰਜ ਚੋਪੜਾ ਦੀ ਇੱਕ ਬਹੁਤ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ ਉਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਖੇਡ ਪ੍ਰੇਮੀਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।