Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ, ਹੁਣ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ `ਚ ਜਿੱਤਿਆ ਗੋਲਡ ਮੈਡਲ
Neeraj Chopra wins Gold at World Athletics Championship 2023: ਭਾਰਤ ਦੇ 'ਗੋਲਡਨ ਬੁਆਏ' ਨੀਰਜ ਚੋਪੜਾ ਵੱਲੋਂ ਬੁਡਾਪੇਸਟ 'ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 'ਚ ਜੈਵਲਿਨ ਥਰੋਅ ਮੁਕਾਬਲੇ 'ਚ ਗੋਲਡ ਮੈਡਲ ਜਿੱਤ ਕੇ ਮੁੜ ਇਤਿਹਾਸ ਰਚ ਦਿੱਤਾ ਗਿਆ ਹੈ। ਦੱਸ ਦਈਏ ਕਿ 88.17 ਮੀਟਰ ਦੀ ਬਾਕਮਾਲ ਥਰੋਅ ਨਾਲ, ਨੀਰਜ ਚੋਪੜਾ ਨੇ ਨਾ ਸਿਰਫ ਵਿਸ਼ਵ ਚੈਂਪੀਅਨਸ਼ਿਪ ਸੋਨ ਤਗਮਾ ਜਿੱਤਿਆ ਸਗੋਂ ਅਜਿਹੇ ਈਵੈਂਟ ਵਿੱਚ ਇਹ ਵੱਡੀ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਵੀ ਬਣ ਗਿਆ ਹੈ।