ਲਾਲ ਫਲੋਰਲ ਲਹਿੰਗਾ ਪਾ ਡਾਂਸ ਕਰਦੇ ਹੋਏ ਨੀਰੂ ਬਾਜਵਾ ਨੇ ਫੈਨਜ਼ ਨੂੰ ਦੀਤਾ 440 ਵੋਲਟ ਦਾ ਝੱਟਕਾ
Jan 10, 2023, 18:39 PM IST
ਹਾਲ 'ਚ ਹੀ ਨੀਰੂ ਬਾਜਵਾ ਨੇ ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਦੇ ਨਾਲ ਆਪਣੇ ਇੱਕ ਨਵੇਂ ਪ੍ਰੋਜੈਕਟ 'ਕਲੀ ਜੋਟਾ' ਦਾ ਐਲਾਨ ਕੀਤਾ ਜਿਸਦੇ ਚੱਲਦੇ ਹੋਏ ਓਹਨਾਂ ਦੇ ਪ੍ਰਸ਼ੰਸਕਾ ਕਾਫੀ ਉਤਸ਼ਾਹ ਹੋਏ। ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਨਵੀਂ ਵੀਡੀਓ ਸਾਂਝਾ ਕੀਤੀ ਹੈ ਜਿਸਦੇ ਵਿੱਚ ਉਹ ਲਾਲ ਫਲੋਰਲ ਲਹਿੰਗੇ 'ਚ ਕਾਫੀ ਫੱਬ ਰਹੀ ਹੈ। ਉਹਨਾਂ ਨੇ ਆਪਣੇ ਆਪਣੇ ਨਵੇਂ ਗਾਣੇ 'ਨਿਹਾਰ ਲੈਂ ਦੇ' ਜੋ ਸਤਿੰਦਰ ਸਰਤਾਜ ਦੁਆਰਾ ਗਾਇਆ ਗਿਆ ਹੈ, ਜਿਸ ਵਿੱਚ ਨੀਰੂ ਬਾਜਵਾ ਖੁਦ ਅਤੇ ਵਾਮਿਕਾ ਗੱਬੀ ਵੀ ਸ਼ਾਮਿਲ ਹਨ ਓਦੇ ਤੇ ਰੀਲ ਬਣਾਈ ਹੈ ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।