NHAI ਪ੍ਰੋਜੈਕਟ ਮਾਮਲਾ- SAD ਦੇ ਸੀਨੀਅਰ ਲੀਡਰ ਚੰਦੂਮਾਜਰਾ ਨੇ CM ਭਗਵੰਤ ਮਾਨ `ਤੇ ਸਾਧੇ ਨਿਸ਼ਾਨੇ
NHAI Project Case: ਇੰਨੀ ਦਿਨੀ ਪੰਜਾਬ ਦੇ ਵਿੱਚ ਐਨ ਐਚ ਏ ਆਈ ਪ੍ਰੋਜੈਕਟ ਵਿੱਚ ਆਈ ਖੜੋਤ ਨੂੰ ਲੈ ਕੇ ਸਰਕਾਰ ਕਾਫੀ ਚਿੰਤਤ ਦਿਖਾਈ ਦੇ ਰਹੀ ਹੈ। ਜਿਸ ਦੇ ਸਬੰਧ ਦੇ ਵਿੱਚ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ NHI ਪ੍ਰੋਜੈਕਟ ਅਤੇ ਪੰਜਾਬ ਦੇ ਲਿੰਕ ਰੋਡ ਦੀ ਹਾਲਤ ਕਾਫੀ ਤਰਸਯੋਗ ਹੈ। ਕਾਫੀ ਸਮੇਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਦੇ ਸੰਬੰਧ ਵਿੱਚ ਬਿਆਨ ਆਇਆ ਹ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਚੁਟਕਲਿਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਅਸਲ ਹਾਲਾਤਾਂ ਉੱਤੇ ਧਿਆਨ ਦੇਣਾ ਚਾਹੀਦਾ।