NIA Raid in Punjab: ਪੰਜਾਬ `ਚ ਅੱਠ ਤੇ ਹਰਿਆਣਾ `ਚ ਇਕ ਟਿਕਾਣੇ `ਤੇ NIA ਦੀ ਛਾਪੇਮਾਰੀ, ਵੋਖੋ ਲਾਈਵ ਵੀਡੀਓ
NIA Raid in Punjab: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਗੈਂਗਸਟਰ-ਅੱਤਵਾਦੀ ਗਠਜੋੜ ਮਾਮਲੇ 'ਚ ਪੰਜਾਬ 'ਚ ਅੱਠ ਅਤੇ ਹਰਿਆਣਾ 'ਚ ਇਕ ਟਿਕਾਣੇ 'ਤੇ ਛਾਪੇਮਾਰੀ ਕਰ ਰਹੀ ਹੈ। ਅੱਜ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉੱਤੇ NIA ਦੀ ਰੇਡ ਜਾਰੀ ਹੈ। ਕਿਹਾ ਜਾ ਰਿਹਾ ਹੈ ਕਿ ਨਸ਼ੇ ਦੇ ਮਾਮਲੇ ਨੂੰ ਲੈ ਰੇਡ ਹੋ ਰਹੀ ਹੈ। ਅਮਨਦੀਪ ਨਾਮ ਦੇ ਵਿਅਕਤੀ ਦੇ ਘਰ ਰੇਡ ਚੱਲ ਰਹੀ ਹੈ। ਅਮਨਦੀਪ ਨਾਭਾ ਜੇਲ੍ਹ 'ਚ ਬੰਦ ਹੈ। ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਰੋਜ਼ਪੁਰ 'ਚ ਵੀ NIA ਦੀ ਛਾਪੇਮਾਰੀ ਹੋ ਰਹੀ ਹੈ।