ਨਾਇਜੀਰੀਅਨ ਮੂਲ ਦੇ ਕਲਾਕਾਰ Tion Wayne ਪਹੁੰਚੇ ਪਿੰਡ ਮੂਸਾ, ਆਪਣੇ ਨਵੇਂ ਗਾਣੇ ਦੀ ਪਿੰਡ ਮੂਸਾ ਵਿੱਚ ਕੀਤੀ ਸ਼ੂਟਿੰਗ, ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਨਾਲ ਮੌਜੂਦ
May 02, 2023, 17:39 PM IST
ਨਾਇਜੀਰੀਅਨ ਰੈਪਰ ਟੀਓਨ ਵੇਨ (Tion Wyane) ਮੂਸਾ ਪਿੰਡ ਪਹੁੰਚੇ ਹਨ। ਉਨ੍ਹਾਂ ਆਪਣੇ ਨਵੇਂ ਗਾਣੇ ਦੀ ਸ਼ੂਟਿੰਗ ਮੂਸਾ ਪਿੰਡ ਕੀਤੀ। ਟੀਓਨ ਵੇਨ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ। ਬਲਕੌਰ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਧੂ ਦੇ ਚਲੇ ਜਾਣ ਤੋਂ ਬਾਅਦ ਵੀ ਉਸ ਵੱਲੋਂ ਚਲਾਇਆ ਕਾਫਲਾ ਜਾਰੀ ਹੈ, ਨਾਲ ਹੀ ਇਸ ਗੱਲ ਦਾ ਦੁੱਖ ਵੀ ਹੈ ਕਿ ਸਿੱਧੂ ਸਾਡੇ ਵਿਚਕਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਨਾਈਜੀਰੀਅਨ ਮੂਲ ਨਾਲ ਸਬੰਧ ਰੱਖਦਾ ਹੈ ਤੇ ਇੰਗਲੈਂਡ ਵਿੱਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਿੱਧੂ ਨੇ ਇਸ ਕਲਾਕਾਰ ਨਾਲ ਇੱਕ ਗੀਤ ਸ਼ੂਟ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਕਲਾਕਾਰ ਨੇ ਸਿੱਧੂ ਦੇ ਪਿੰਡ, ਘਰ ਅਤੇ ਖੇਤਾਂ ਨੂੰ ਆਪਣੇ ਗੀਤ ਰਾਹੀਂ ਬਾਹਰਲੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਵੀ ਲੋਕ ਸਿੱਧੂ ਨੂੰ ਬਹੁਤ ਪਿਆਰ ਕਰਦੇ ਹਨ।