ਫੀਫਾ ਵਿਸ਼ਵ ਕੱਪ 2022 ਦੌਰਾਨ Nora Fatehi ਦਾ ਗਾਣਾ Light The Sky anthem ਹੋਇਆ play, ਅਦਾਕਾਰਾ ਹੋਈ ਇਮੋਸ਼ਨਲ...
Nov 30, 2022, 18:00 PM IST
ਅਦਾਕਾਰਾ ਨੋਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵੇਖਣ ਨੂੰ ਮਿਲ ਰਿਹਾ ਹੈ ਜਿਸਦੇ ਵਿਚ ਅਦਾਕਾਰਾ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤੀ ਸੀ ਤੇ ਵੀਡੀਓ 'ਚ ਉਹ ਕਾਫੀ ਉਤਸ਼ਾਹਿਤ ਲਗ ਰਹੀ ਸੀ। ਦਰਅਸਲ, ਨੋਰਾ ਦਾ ਗਾਣਾ Light The Sky anthem ਜੋ ਉਹਨਾਂ ਨੇ ਰਹਿਮਾ ਰਿਆਦ, ਬਲਕੀਸ, ਮਨਾਲ ਆਦਿ ਨਾਲ ਗਾਇਆ ਸੀ ਉਹ Qatar ਫੀਫਾ ਵਿਸ਼ਵ ਕੱਪ 2022 ਦੌਰਾਨ ਚਲਾਇਆ ਗਿਆ ਜਿਹਨੂੰ ਸੁਣ ਕੇ ਨੋਰਾ ਨੇ ਗੀਤ 'ਤੇ ਗਾਉਣ ਅਤੇ ਨੱਚਦੇ ਹੋਏ ਆਪਣੇ ਖੁਸ਼ੀ ਦੇ ਪਲ ਸਾਂਝੇ ਕੀਤੇ। ਨੋਰਾ ਨੇ ਆਪਣੇ ਗੀਤ ਲਈ ਆਪਣੀਆਂ ਭਾਵਨਾਵਾਂ ਦਾ ਵਰਣਨ ਕਰਦੇ ਹੋਏ ਇੱਕ ਦਿਲੋਂ ਸੁਨੇਹਾ ਵੀ ਲਿਖਿਆ।