ਹਰ ਪਿੱਠ ਦਰਦ ਨਹੀਂ ਹੁੰਦੀ ਹੈ ਡਿਸਕ ਦੀ ਬਿਮਾਰੀ, ਜਾਣੋ ਮਾਹਰਾਂ ਦੇ ਵਿਚਾਰ
Fri, 28 Oct 2022-4:00 pm,
ਕਈ ਵਾਰ ਮਰੀਜ਼ ਆਪਣੇ ਘਰ ਤੋਂ ਹੀ ਇਹ ਫੈਸਲਾ ਕਰ ਕੇ ਜਾਂਦਾ ਹੈ ਕਿ ਉਸਨੇ ਡਾਕਟਰ ਨੂੰ ਕੀ ਕਹਿਣਾ ਹੈ, ਕਿਸੇ ਹੱਦ ਤੱਕ ਇਹ ਠੀਕ ਵੀ ਹੈ ਕਿਉਂਕਿ ਜੇਕਰ ਤੁਸੀਂ ਡਾਕਟਰ ਨੂੰ ਤੁਹਾਡੀ ਤਕਲੀਫ ਬਾਰੇ ਦੱਸੋਗੇ ਤਾਂ ਉਹ ਤੁਹਾਡਾ ਇਲਾਜ ਆਸਾਨੀ ਨਾਲ ਕਰ ਸਕੇਗਾ।
ਪਰ ਪਿੱਠ ਦੇ ਦਰਦ ਦੇ ਮਾਮਲੇ ਵਿੱਚ ਲੋਕ ਡਾਕਟਰ ਨੂੰ ਸਿੱਧਾ ਜਾ ਕੇ ਡਿਸਕ ਦੀ ਸ਼ਿਕਾਇਤ ਹੈ ਕਹਿ ਦਿੰਦੇ ਹਨ ਜਦਕਿ ਇਹ ਫੈਸਲਾ ਕਰਨਾ ਡਾਕਟਰ ਦਾ ਕੰਮ ਹੈ ਕਿ ਤੁਹਾਨੂੰ ਡਿਸਕ ਪ੍ਰੋਬਲਮ ਹੈ ਜਾਂ ਨਹੀਂ। ਤੁਹਾਨੂੰ ਸਿਰਫ਼ ਪਿੱਠ ਦਰਦ ਬਾਰੇ ਪਤਾ ਹੈ। ਆਮ ਤੌਰ 'ਤੇ ਪਿੱਠ ਦਰਦ ਦੇ ਬਹੁਤ ਮਰੀਜ਼ ਲਗਾਤਾਰ ਕੰਮ ਕਰਨ, ਹੱਡੀ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਕਰਕੇ ਹੁੰਦਾ ਹੈ ਅਤੇ ਇਸਨੂੰ ਦਵਾਈਆਂ, ਖੁਰਾਕ ਅਤੇ ਕਸਰਤ ਨਾਲ ਠੀਕ ਕੀਤਾ ਜਾ ਸਕਦਾ ਹੈ।
ਇੱਥੋਂ ਕਿ ਰੀੜ੍ਹ ਦੀ ਹੱਡੀ ਦੀ ਸਭ ਤੋਂ ਦਰਦ ਦੇਣ ਵਾਲੀ ਬਿਮਾਰੀ ਸਾਇਟਿਕਾ (Sciatica) ਨੂੰ ਸ਼ੁਰੂਆਤੀ ਪੜਾਅ 'ਤੇ ਦਵਾਈਆਂ, ਖੁਰਾਕ ਅਤੇ ਫਿਜ਼ੀਓਥੈਰੇਪੀ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਆਮ ਪਿੱਠ ਦਰਦ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਤੁਸੀਂ ਇਸਨੂੰ ਦਵਾਈਆਂ, ਕਸਰਤ, ਯੋਗਾ, ਫਿਜ਼ੀਓਥੈਰੇਪੀ ਅਤੇ ਸਿਹਤਮੰਦ ਭੋਜਨ ਨਾਲ ਠੀਕ ਕਰ ਸਕਦੇ ਹੋ।