One Nation One Election News: `ਇੱਕ ਦੇਸ਼ ਇੱਕ ਚੋਣ` ਨੂੰ ਲੈ ਕੇ ਭਖੀ ਸਿਆਸਤ, ਦੇਖੋ ਵੀਡੀਓ
One Nation One Election News, Punjab Reaction: ਭਾਰਤ ਸਰਕਾਰ ਵੱਲੋਂ 'ਇੱਕ ਦੇਸ਼ ਇੱਕ ਚੋਣ' ਨੂੰ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਸਦੇ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜਿਸਦਾ ਪ੍ਰਧਾਨ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਬਣਾਇਆ ਗਿਆ ਹੈ। ਇਸ ਦੌਰਾਨ ਕਿਆਸ ਲਗਾਏ ਜਾ ਰਹੇ ਹਨ ਕਿ 18 ਤੋਂ 22 ਸਤੰਬਰ ਤੱਕ ਪਾਰਲੀਮੈਂਟ 'ਚ ਹੋਣ ਵਾਲੇ ਵਿਸ਼ੇਸ਼ ਸੈਸ਼ਨ 'ਚ ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਬਿੱਲ ਲਿਆਇਆ ਜਾ ਸਕਦਾ ਹੈ।