Padman News: ਮੱਧ ਪ੍ਰਦੇਸ਼ `ਚ `ਪੈਡਮੈਨ` ਸਾਈਕਲ ਯਾਤਰਾ `ਤੇ ਨਿਕਲਿਆ; ਔਰਤਾਂ ਨੂੰ ਇਸ ਕੰਮ ਲਈ ਕਰ ਰਿਹਾ ਜਾਗਰੂਕ
Padman News: ਬਾਲੀਵੁੱਡ ਅਦਾਕਾਰਾ ਅਕਸ਼ੇ ਕੁਮਾਰ ਦੀ ਫਿਲਮ ਪੈਡਮੈਨ ਦੀ ਤਰਜ਼ ਉਪਰ ਨਰਮਦਾਪੁਰਮ ਦੇ ਸੁਰਿੰਦਰ ਬਾਮਨੇ ਨੇ ਔਰਤਾਂ ਦੀ ਸਿਹਤ ਦੇ ਮੱਦੇਨਜ਼ਰ ਸੈਨੇਟਰੀ ਪੈਡਾਂ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਦੀ ਜ਼ਿੰਮੇਵਾਰੀ ਲਈ ਹੈ। ਸੁਰਿੰਦਰ ਬਾਮਨੇ ਨੇ 6 ਦਸੰਬਰ ਤੋਂ ਸਾਈਕਲ ਯਾਤਰਾ 'ਤੇ ਨਿਕਲ ਕੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਔਰਤਾਂ ਨੂੰ ਸੈਨੇਟਰੀ ਪੈਡਾਂ ਬਾਰੇ ਜਾਗਰੂਕ ਕਰਨ ਤੇ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਲਈ ਪਹੁੰਚ ਕੀਤੀ ਹੈ।