Nabha News: ਚਿੱਤਰਕਾਰ ਬਲਵਿੰਦਰ ਸ਼ਰਮਾ ਰੰਗਾਂ ਨਾਲ ਤਸਵੀਰ `ਚ ਪਾ ਦਿੰਦੇ ਜਾਨ
Nabha News: ਪੰਜਾਬ ਦੇ ਦੋ ਜ਼ਿਲ੍ਹਿਆਂ ਦੀ ਹੱਦ 'ਤੇ ਪੈਂਦੇ ਨਾਭਾ ਬਲਾਕ ਦੇ ਪਿੰਡ ਗੁਰਦਿੱਤਪੁਰਾ ਦਾ ਬਲਵਿੰਦਰ ਸ਼ਰਮਾ ਚਿੱਤਰਕਾਰੀ ਦੇ ਖੇਤਰ ਪੰਜਾਬ ਦੇ ਨਾਮੀ ਆਰਟਿਸਟ ਵਿੱਚ ਨਾਮ ਆਉਂਦਾ ਹੈ ਜੋ ਕਿ ਆਪਣੇ ਘਰ ਵਿੱਚ ਹੀ ਚਿੱਤਰਕਾਰੀ ਦੀ ਕਲਾ ਪੇਸ਼ ਕਰਦਾ ਹੈ। ਭਾਰਤ ਦੀਆਂ ਉਹ ਮਹਿਲਾਵਾਂ ਨੇ ਜਿਨ੍ਹਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ, ਉਨ੍ਹਾਂ ਦੀ ਵੀ ਚਿੱਤਰਕਾਰੀ ਪੇਸ਼ ਕੀਤੀ ਹੈ। ਘਰ ਵਿੱਚ ਲੱਗੀ ਪ੍ਰਦਰਸ਼ਨੀ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਬਲਵਿੰਦਰ ਸ਼ਰਮਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਆਰਟ ਐਂਡ ਕਰਾਫਟ ਪੰਜਾਬ ਵਿੱਚ ਬਣੀਆਂ ਸੰਸਥਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਖੇਤਰ ਵਿੱਚ 18 ਸਾਲਾਂ ਤੋਂ ਲਗਾਤਾਰ ਕੰਮ ਕਰ ਰਿਹਾ ਹਾਂ ਪਰ ਪਿਛਲੀਆਂ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਵੀ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਿਹਾ ਹੈ ਪਰ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ।