Guru Nanak Jayanti 2023: ਸ੍ਰੀ ਨਨਕਾਣਾ ਸਾਹਿਬ ਜਾਣ ਲਈ ਨਹੀਂ ਦਿੱਤੇ ਗਿਆ ਵੀਜ਼ਾ, ਸੰਗਤ ਨੇ ਜਤਾਇਆ ਸਖ਼ਤ ਇਤਰਾਜ਼, ਵੇਖੋ ਵੀਡੀਓ
Guru Nanak Jayanti 2023: ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹਰ ਸਾਲ ਦੀ ਇਸ ਵਾਰ ਵੀ ਸੰਗਤ ਪਾਕਿਸਤਾਨ ਚ ਸਥਿਤ ਨਨਕਾਣਾ ਸਾਹਿਬ ਵਿਖੇ ਜਾ ਰਹੀਆਂ ਹਨ। ਪਾਕਿਸਤਾਨ ਜਾਣ ਵਾਲਾ ਜਥਾ 25 ਨਵੰਬਰ ਨੂੰ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ 1684 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਹਏ ਸੀ ਜਿਨ੍ਹਾਂ ਵਿੱਚੋਂ ਸਿਰਫ਼ 896 ਵੀਜ਼ੇ ਹੀ ਦਿੱਤਾ ਗਏ ਹਨ ਤੇ 788 ਵੀਜ਼ੇ ਕੱਟ ਦਿੱਤੇ ਗਏ ਹਨ ਜਿਸ ਤੋਂ ਬਾਅਦ ਸੰਗਤ ਵਿੱਚ ਰੋਸ ਹੈ। ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਵੀਜ਼ੇ ਨਾ ਲੱਗਣ ਕਾਰਨ ਸੰਗਤ ਨੂੰ ਕਾਫੀ ਦੁੱਖ ਹੋਇਆ ਕਿਉਂਕਿ ਬਹੁਤ ਸਾਰੇ ਸ਼ਰਧਾਲੂ ਅਜਿਹੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਨਾਨਕਾਣਾ ਸਾਹਿਬ ਜਾਣਾ ਸੀ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਹੈ।