Barnala Panchayat Election 2024: ਬਰਨਾਲਾ `ਚ ਪੰਚਾਇਤੀ ਚੋਣਾਂ ਸ਼ੁਰੂ, ਵੀਡੀਓਗ੍ਰਾਫੀ ਦੇ ਪੂਰੇ ਪ੍ਰਬੰਧ, ਵੇਖੋ ਪੂਰੇ ਜ਼ਿਲ੍ਹੇ ਦੀਆਂ ਤਸਵੀਰਾਂ
Panchayat Election 2024 in Barnala : ਬਰਨਾਲਾ ਜ਼ਿਲ੍ਹੇ ਦੇ ਤਿੰਨ ਬਲਾਕਾਂ ਸ਼ਹਿਣਾ, ਮਹਿਲ ਕਲਾਂ ਅਤੇ ਬਰਨਾਲਾ ਦੇ 175 ਸਰਪੰਚਾਂ ਅਤੇ 1299 ਪੰਚਾਂ ਲਈ ਵੋਟਾਂ ਪੈਣੀਆਂ ਹਨ। ਜ਼ਿਲ੍ਹੇ ਭਰ ਵਿੱਚ 105 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਰੱਖਿਆ ਗਿਆ ਹੈ, ਜਿੱਥੇ ਵੀਡੀਓਗ੍ਰਾਫੀ ਦੇ ਪੂਰੇ ਪ੍ਰਬੰਧ ਹੋਣਗੇ। ਜ਼ਿਲ੍ਹੇ ਵਿੱਚ 105 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਰੱਖਿਆ ਗਿਆ ਹੈ ਜਿਸ ਲਈ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀਡੀਓਗ੍ਰਾਫੀ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਡੀਸੀ ਬਰਨਾਲਾ ਨੇ ਜ਼ਿਲ੍ਹੇ ਦੇ ਵੋਟਰਾਂ ਨੂੰ ਸ਼ਾਂਤੀਪੂਰਵਕ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ।