Moga Panchayat Election 2024: ਮੋਗਾ `ਚ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ, ਸਰਪੰਚ ਲਈ ਦੋ ਉਮੀਦਵਾਰ ਮੈਦਾਨ `ਚ, ਵੇਖੋ ਪੂਰੇ ਜ਼ਿਲ੍ਹੇ ਦੀਆਂ ਤਸਵੀਰਾਂ

रिया बावा Tue, 15 Oct 2024-9:00 am,

Panchayat Election 2024 in Moga: ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆ ਨੇ ਦੱਸਿਆ ਕਿ ਪਿੰਡ ਵਿੱਚ ਕੁੱਲ 3300 ਦੇ ਕਰੀਬ ਵੋਟਾਂ ਹਨ, ਜਿਨ੍ਹਾਂ ਵਿੱਚੋਂ 2600-2700 ਵੋਟਾਂ ਪੋਲ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦਾ ਕੰਮ ਜਾਰੀ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਪਿੰਡ ਵਿੱਚ ਭਾਈਚਾਰਕ ਸਾਂਝ ਦੀ ਭਾਵਨਾ ਬਣੀ ਰਹੇ। ਦੱਸ ਦੇਈਏ ਕਿ ਇਸ ਪਿੰਡ ਤੋਂ ਸਰਪੰਚ ਲਈ ਦੋ ਉਮੀਦਵਾਰ ਮੈਦਾਨ ਵਿੱਚ ਹਨ। ਸਰਪੰਚ ਉਮੀਦਵਾਰ ਮਨਜੀਤ ਸਿੰਘ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ।

More videos

By continuing to use the site, you agree to the use of cookies. You can find out more by Tapping this link