Paonta Sahib Accident: ਪਾਉਂਟਾ ਸਾਹਿਬ ਬੱਸ ਤੇ ਬਾਈਕ ਦੀ ਜ਼ਬਰਦਸਤ ਟੱਕਰ, 2 ਬਾਈਕ ਸਵਾਰਾਂ ਦੀ ਮੌਤ, ਦੇਖੋ ਵੀਡੀਓ
Paonta Sahib Accident News: ਪਾਉਂਟਾ ਸਾਹਿਬ ਦੇ ਥਾਣਾ ਮਾਜਰਾ ਅਧੀਨ ਪੈਂਦੇ ਕੋਲਾਰ ਵਿਖੇ NH 07 'ਤੇ ਇੱਕ ਨਿੱਜੀ ਬੱਸ ਅਤੇ ਬਾਈਕ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬਾਈਕ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਡਰਾਈਵਰ ਅਲਬੇਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਬਾਈਕ ਸਵਾਰ ਦੂਜੇ ਸਵਾਰ ਧਨਬੀਰ ਸਿੰਘ ਦੀ ਨਾਹਨ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ, ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।