Parliament Special Session 2023: ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਮੱਦੇਨਜ਼ਰ ਭਾਜਪਾ ਨੇ ਜਾਰੀ ਕੀਤਾ ਵ੍ਹਿਪ
Parliament Special Session 2023: ਅਗਲੇ ਹਫ਼ਤੇ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਨੂੰ ਦੇਖਦਿਆਂ ਭਾਜਪਾ ਵੱਲੋਂ ਲੋਕ ਸਭਾ ਦੇ ਸਾਰੇ ਪਾਰਟੀ ਸੰਸਦ ਮੈਂਬਰਾਂ ਨੂੰ 18 ਤੋਂ 22 ਸਤੰਬਰ ਤੱਕ ਸਦਨ ਵਿੱਚ "ਸਕਾਰਾਤਮਕ" ਤੌਰ 'ਤੇ ਮੌਜੂਦ ਰਹਿਣ ਲਈ ਤਿੰਨ ਲਾਈਨਾਂ ਵਾਲਾ ਇੱਕ ਵ੍ਹਿਪ ਜਾਰੀ ਕੀਤਾ ਹੈ। ਇਹ ਵ੍ਹਿਪ ਜਾਰੀ ਕਾਰਨ ਦਾ ਮੁੱਖ ਉੱਦੇਸ਼ ਹੈ ਕਿ ਮਹੱਤਵਪੂਰਨ ਵਿਧਾਨਕ ਕੰਮਾਂ 'ਤੇ ਚਰਚਾ ਕੀਤੀ ਜਾ ਸਕੇ ਅਤੇ ਸਰਕਾਰ ਦਾ ਸਮਰਥਨ ਕੀਤਾ ਜਾ ਸਕੇ।