Chandigarh News: ਚੰਡੀਗੜ੍ਹ `ਚ ਬ੍ਰਿਟੇਨ ਦੇ ਰਾਜਾ ਚਾਰਲਸ ਦਾ ਜਨਮ ਦਿਨ ਮਨਾਇਆ; ਬਾਦਸ਼ਾਹ ਦਾ ਪੰਜਾਬ ਨਾਲ ਰਿਹੈ ਗੂੜ੍ਹਾ ਰਿਸ਼ਤਾ
Chandigarh News: ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਚੰਡੀਗੜ੍ਹ ਵਿੱਚ ਬ੍ਰਿਟਿਸ਼ ਬਾਦਸ਼ਾਹ ਦਾ ਜਨਮਦਿਨ ਮਨਾਉਣ ਲਈ ਕਿੰਗਜ਼ ਬਰਥਡੇ ਪਾਰਟੀ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਯੂਕੇ ਰਾਜ ਦੇ ਬਾਦਸ਼ਾਹ ਰਾਜਾ ਚਾਰਲਸ-III ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਉਤੇ ਚਾਨਣਾ ਪਾਇਆ। ਇਸ ਮੌਕੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲਿਨ ਰੋਵੇਟ ਨੇ ਕਿਹਾ “ਚੰਡੀਗੜ੍ਹ ਅਤੇ ਆਸਪਾਸ ਦੇ ਖੇਤਰ ਦੇ ਦੋਸਤਾਂ ਨਾਲ ਮਹਾਰਾਜ ਚਾਰਲਸ-III ਦਾ ਜਨਮ ਦਿਨ ਮਨਾਉਣਾ ਇੱਕ ਸਨਮਾਨ ਦੀ ਗੱਲ ਹੈ।