Patiala news: ਪਟਿਆਲਾ `ਚ ਕਾਰ ਨੇ ਦੋ ਬਾਈਕ ਸਵਾਰ ਨੂੰ ਮਾਰੀ ਟੱਕਰ, ਹਾਦਸੇ ਦੀਆ ਤਸਵੀਰਾਂ ਸੀਸੀਟੀਵੀ ਕੈਮਰੇ `ਚ ਕੈਦ
Jun 17, 2023, 18:39 PM IST
Patiala accident news: ਅੱਜ ਸਵੇਰੇ 11 ਵਜੇ ਦੇ ਕਰੀਬ ਘੱਗਾ ਮੁੱਖ ਸੜਕ ਤੇ ਯੂਨੀਵਰਸ਼ਲ ਹਸਪਤਾਲ ਦੇ ਬਾਹਰ ਵਾਪਰੇ ਸੜਕ ਹਾਦਸੇ 'ਚ ਦੋ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਤਰੰਤ ਯੂਨੀਵਰਸਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੀਆਂ ਤਸਵੀਰਾ ਸੀਸੀਟੀਵੀ ਕੈਮਰੇ ਚ ਕੈਂਦ ਹੋ ਗਈਆਂ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਨੂੰ ਕਬਜੇ 'ਚ ਲੈ ਕੇ ਬਣਦੀ ਕਾਰਵਾਈ ਸੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰਿੰਕੂ ਸਿੰਘ ਵਾਸੀ ਦਿੜਬਾ ਅਤੇ ਨਰੇਸ ਕੁਮਾਰ ਵਾਸੀ ਪਾਤੜਾ ਦੱਸੇ ਜਾ ਰਹੇ ਹਨ। ਜੋ ਪਾਤੜਾਂ ਤੋਂ ਘੱਗਾ ਵੱਲ ਜਾ ਰਹੇ ਸਨ ਤੌ ਸਾਹਮਣੇ ਤੋਂ ਆ ਰਹੀ ਕਾਰ ਨੇ ਦੋਨਾਂ ਨੂੰ ਅਪਾਣੀ ਲਪੇਟ 'ਚ ਲੈ ਲਿਆ ।