Patiala News: ਪਟਿਆਲਾ `ਚ 2 ਗੁਟਾਂ ਵਿਚਾਲੇ ਚੱਲੀਆਂ ਗੋਲੀਆਂ, ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ
Jul 18, 2023, 11:49 AM IST
Patiala News: ਸੋਸ਼ਲ ਮੀਡਿਆ ਤੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਤੋਂ ਦੋ ਗੁਟਾਂ ਵਿਚਾਲੇ ਹੋਈ ਝੜੱਪ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪਿੰਡ ਦੇ ਵਿਚ ਦੋ ਗੁਟਾਂ 'ਚ ਲੜਾਈ ਹੋਈ ਜਿਸਦੇ ਵਿਚ ਇਕ ਦੂਜੇ ਉਪਰ ਪੱਥਰ ਮਾਰੇ ਗਏ ਅਤੇ ਗੋਲੀਆਂ ਵੀ ਚੱਲੀਆਂ। ਇਸ ਆਪਸੀ ਝੜੱਪ 'ਚ ਤਿੰਨ ਮੈਂਬਰ ਜਖਮੀ ਹੋਏ ਜਦਕਿ ਇਕ ਦੇ ਗੋਲੀ ਵੱਜੀ ਤੇ ਇਲਾਜ ਲਈ ਰਾਜਿੰਦਰਾ ਹਸਪਤਾਲ 'ਚ ਭੇਜਿਆ ਗਿਆ। ਇਸ ਮਾਮਲੇ ਦੀ ਜਾਣਕਾਰੀ ਪੀੜਿਤ ਨੇ ਦਿੱਤੀ ਪਰ ਪੁਲਿਸ ਝੜੱਪ ਉਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ।