Patiala Weather: ਨਾਭਾ `ਚ ਲਗਾਤਾਰ ਦੋ ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼, ਕਿਸਾਨਾਂ ਨੇ ਰੱਬ ਨੂੰ ਕੀਤੀ ਅਰਦਾਸ
Jul 19, 2023, 23:45 PM IST
Patiala Weather: ਪੰਜਾਬ 'ਚ ਪਿਛਲੇ ਕੁਝ ਦਿਨਾਂ 'ਚ ਕੁਦਰਤ ਨੇ ਆਪਣਾ ਕਹਿਰ ਬਰਪਾਇਆ ਹੈ। ਪਟਿਆਲਾ ਦੇ ਸ਼ਹਿਰ ਨਾਭਾ ਦੇ ਵਿੱਚ ਲਗਾਤਾਰ ਦੋ ਘੰਟਿਆਂ ਤੋਂ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਸੜਕਾਂ ਤੇ ਪਾਣੀ ਖੜ ਗਿਆ ਹੈ। ਲਗਾਤਾਰ ਮੀਂਹ ਪੈਣ ਦੇ ਚਲਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵੇਖ ਕਿਸਾਨਾਂ ਨੇ ਰੱਬ ਨੂੰ ਅਰਦਾਸ ਕੀਤੀ ਤੇ ਕਿਹਾ ਕਿ ਜਿਸ ਹਲਕੇ ਦੇ ਵਿੱਚ ਹੜ੍ਹ ਆਏ ਹੋਏ ਹਨ, ਉਥੇ ਰੱਬਾ ਮੇਹਰ ਕਰ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਮੰਦਹਾਲੀ ਦੌਰ ਦੇ ਵਿੱਚ ਗੁਜਰ ਰਿਹਾ ਹੈ ਅਤੇ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਵੀ ਨੁਕਸਾਨ ਹੋਇਆ ਹੈ, ਵੇਖੋ ਤੇ ਜਾਣੋ..