Rajpura Bus Strike: ਠੇਕਾ ਬੱਸ ਮੁਲਾਜ਼ਮਾਂ ਦੀ ਹੜਤਾਲ ਕਾਰਨ ਰਾਜਪੁਰਾ ਵਿੱਚ ਲੋਕ ਪਰੇਸ਼ਾਨ; ਦੇਖੋ ਬੱਸ ਅੱਡੇ ਉਤੇ ਛਾਇਆ ਸੰਨਾਟਾ
Rajpura Bus Strike: ਪੀਆਰਟੀਸੀ ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਤਿੰਨ ਦਿਨ ਦੀ ਕਾਲ ਦਿੱਤੀ ਗਈ ਹੈ। ਇਸ ਨੂੰ ਲੈ ਕੇ ਅੱਜ ਰਾਜਪੁਰਾ ਦੇ ਨਵੇਂ ਬੱਸ ਅੱਡੇ ਵਿੱਚ ਸਵਾਰੀਆਂ ਖੱਜਲ ਖੁਆਰ ਹੋ ਰਹੀਆਂ ਹਨ। ਸਵਾਰੀਆਂ ਨੇ ਦੂਰ ਦੁਰਾਡੇ ਆਪਣੇ ਰਿਸ਼ਤੇਦਾਰੀ ਵਿੱਚ ਜਾਣਾ ਹੈ ਜਿਸ ਕਰਕੇ ਉਹ ਕਰੀਬ ਦੋ ਦੋ ਘੰਟੇ ਤੋਂ ਬੱਸਾਂ ਦੀਆਂ ਉਡੀਕ ਕਰ ਰਹੀਆਂ ਹਨ। ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਕਰੀਬ 2 ਹਜ਼ਾਰ ਤੋਂ ਲੈ ਕੇ 2500 ਤੱਕ ਬੱਸਾਂ ਪ੍ਰਭਾਵਿਤ ਹਨ ਅਤੇ ਕਰੀਬ 29 ਡਿਪੂ ਬੰਦ ਕੀਤੇ ਗਏ ਹਨ।