Bathinda News: ਵੋਟ ਪਾਉਣ ਲਈ ਲੋਕ ਗਰਮੀ `ਚ ਕਰਦੇ ਰਹੇ ਉਡੀਕ; ਅਧਿਕਾਰੀ ਅੰਦਰ ਖਾ ਰਹੇ ਸਨ ਪੀਜ਼ਾ
Bathinda News: ਬਠਿੰਡਾ ਵਿੱਚ ਪੈ ਰਹੀ ਅੱਤ ਦੀ ਗਰਮੀ ਦੇ ਵਿਚਾਲੇ ਲੋਕਾਂ ਵਿੱਚ ਵੋਟਾਂ ਲਈ ਭਾਰਤੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ 48 ਡਿਗਰੀ ਤੋਂ ਉਪਰ ਤਾਪਮਾਨ ਵਿਚਾਲੇ ਵੋਟ ਪਾਉਣ ਲਈ ਪੁੱਜੇ ਲੋਕਾਂ ਨੂੰ ਧੁੱਪ ਵਿੱਚ ਆਪਣੀ ਵਾਲੀ ਲਈ ਉਡੀਕ ਕਰਨੀ ਪਈ। ਦਰਅਸਲ ਵਿੱਚ ਬਠਿੰਡਾ ਦੇ ਬੂਥ ਨੰਬਰ 92 ਉਤੇ ਅੱਧੇ ਘੰਟੇ ਤੋਂ ਉਪਰ ਉਨ੍ਹਾਂ ਲੋਕਾਂ ਨੂੰ ਆਪਣਾ ਮਤ ਪਾਉਣ ਤੋਂ ਰੋਕ ਰੱਖਿਆ ਜਦ ਮੀਡੀਆ ਵੱਲੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਉਹ ਖਾਣਾ ਖਾ ਰਹੇ ਹਨ। ਬਾਹਰ ਲੋਕ ਧੁੱਪ ਵਿੱਚ ਖੜ੍ਹੇ ਸਨ ਤਾਂ ਪੋਲਿੰਗ ਸਟਾਫ ਅੰਦਰ ਪੀਜ਼ਾ ਪਾਰਟੀ ਕਰ ਰਹੇ ਸਨ।